ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੀਨਦਿਆਲ ਲਾਡੋ ਲੱਛਮੀ ਯੋਜਨਾ ਦਾ ਸ਼ੁਭਾਰੰਭ ਕਰਦੇ ਹੋਏ ਦੀਨਦਿਆਲ ਲਾਡੋ ਲੱਛਮੀ ਯੋਜਨਾ ਮੋਬਾਇਲ ਐਪ ਕੀਤਾ ਲਾਂਚ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਸਰਕਾਰ ਨੇ ਅੰਤਯੋਦਿਆ ਦੇ ਮੋਢੀ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਨੂੰ ਵਿਕਾਸ, ਅੰਤਯੋਦਿਆ ਉਤਥਾਨ ਅਤੇ ਨਾਰੀ ਸ਼ਕਤੀ ਨੂੰ ਸਮਰਪਿਤ ਕਰਦੇ ਹੋਏ ਕਈ ਜਰੂਰੀ ਯੋਜਨਾਵਾਂ ਅਤੇ ਪਰਿਯੋਜਨਾਵਾਂ ਦੀ ਸੌਗਾਤ ਜਨਤਾ ਨੂੰ ਦਿੱਤੀ। ਇਸ ਮੌਕੇ ‘ਤੇ ਵੀਰਵਾਰ ਨੂੰ ਜ਼ਿਲ੍ਹਾਂ ਪੰਚਕੂਲਾ ਦੇ ਤਾਊ ਦੇਵੀਲਾਲ ਸਟੇਡਿਅਮ ਵਿੱਚ ਆਯੋਜਿਤ ਰਾਜ ਪੱਧਰੀ ਪੋ੍ਰਗਰਾਮ ਦੌਰਾਨ ਮੁੱਖ ਮੰਤਰੀ ਸਿੰਘ ਸੈਣੀ ਨੇ ਮਹਿਲਾਵਾਂ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਨੂੰ ਮਜਬੂਤ ਬਨਾਉਣ ਲਈ ਦੀਨਦਿਆਲ ਲਾਡੋ ਲੱਛਮੀ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਯੋਜਨਾ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਖ਼ਾਸ ਮੋਬਾਇਲ ਐਪ ਵੀ ਲਾਂਚ ਕੀਤਾ।
ਮੁੱਖ ਮੰਤਰੀ ਨੇ ਰਜਿਸਟੇ੍ਰਸ਼ਨ ਸਮੇ ਆਉਣ ਵਾਲੀ ਸਮੱਸਿਆਵਾਂ ਦੇ ਹੱਲ ਲਈ ਟੋਲ ਫ੍ਰੀ ਨੰਬਰ 18001802231 ਅਤੇ ਹੈਲਪਲਾਇਨ ਨੰਬਰ 01724880500 ਵੀ ਲਾਂਚ ਕੀਤਾ। ਪ੍ਰੋਗਰਾਮ ਦੌਰਾਨ ਹੀ ਯੋਜਨਾ ਤਹਿਤ ਪੰਜ ਮਹਿਲਾਵਾਂ ਦਾ ਲਾਇਵ ਰਜਿਸਟ੍ਰੇਸ਼ਨ ਵੀ ਕਰਵਾਇਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਮੋਬਾਇਲ ਐਪ ਲਾਂਚ ਹੋਣ ਦੇ ਕੁੱਝ ਸਮੇ ਅੰਦਰ ਹੀ ਲਗਭਗ 50 ਹਜ਼ਾਰ ਮਹਿਲਾਵਾਂ ਨੇ ਆਪਣੇ ਮੋਬਾਇਲ ‘ਤੇ ਇਸ ਐਪ ਨੂੰ ਡਾਉਨਲੋਡ ਕੀਤਾ ਅਤੇ ਲਗਭਗ 8000 ਮਹਿਲਾਵਾਂ ਨੇ ਰਜਿਸਟ੍ਰੇਸ਼ਨ ਕੀਤਾ ਹੈ।
ਇਸ ਦੇ ਇਲਾਵਾ ਮੁੱਖ ਮੰਤਰੀ ਨੇ ਵਿਕਾਸਾਤਮਕ ਪਰਿਯੋਜਨਾਵਾਂ ਦੀ ਸੌਗਾਤ ਦਿੰਦੇ ਹੋਏ 326.25 ਕਰੋੜ ਰੁਪਏ ਦੀ ਲਾਗਤ ਦੀ ਪਰਿਯੋਜਨਾਵਾਂ ਦਾ ਵੀ ਉਦਘਾਟਨ ਕੀਤਾ। ਇਸ ਵਿੱਚ ਸਿਹਤ ਖੇਤਰ ਨੂੰ ਮਜਬੂਤੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ 78.04 ਕਰੋੜ ਰੁਪਏ ਦੀ ਲਾਗਤ ਦੇ 31 ਉਦਘਾਟਨ ਅਤੇ 78.12 ਕਰੋੜ ਰੁਪਏ ਦੀ ਲਾਗਤ ਦੀ 97 ਪਰਿਯੋਜਨਾਵਾਂ ਦੇ ਉਦਘਾਟਨ ਵੀ ਸ਼ਾਮਲ ਹਨ। ਨਾਲ ਹੀ ਲੋਕ ਨਿਰਮਾਣ ਵਿਭਾਗ ਅਤੇ ਸ਼ਹਿਰੀ ਸਥਾਨਕ ਸੰਗਠਨ ਦੀ ਇੱਕ ਇੱਕ ਪਰਿਯੋਜਨਾਵਾਂ ਦਾ ਉਦਘਾਟਨ ਵੀ ਕੀਤਾ ਗਿਆ ਜਿਸ ਦੀ ਲਾਗਤ 89 ਕਰੋੜ 37 ਲੱਖ ਰੁਪਏ ਹੈ।
ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਵਿਕਾਸ ਦੀ ਯੋਜਨਾਵਾਂ ਨੂੰ ਅੰਤਮ ਲਾਇਨ ਵਿੱਚ ਬੈਠੇ ਵਿਅਕਤੀ ਤੱਕ ਪਹੁੰਚਾਉਣਾ ਹੈ। ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤਯੋਦਿਆ ਦਰਸ਼ਨ ਨਾਲ ਪ੍ਰੇਰਿਤ ਹੋ ਕੇ ਹਰਿਆਣਾ ਸਰਕਾਰ ਸਮਾਜ ਦੇ ਹਰ ਵਰਗ ਖ਼ਾਸਕਰ ਮਹਿਲਾਵਾਂ ਅਤੇ ਕਮਜੋਰ ਵਰਗਾਂ ਦੇ ਉਤਥਾਨ ਲਈ ਪ੍ਰਤੀਬੱਧ ਹੈ।
ਉਨ੍ਹਾਂ ਨੇ ਨਵਰਾਤਰਾਂ ਅਤੇ ਕਰਮਯੋਗੀ ਅਤੇ ਕੋਮ ਦੇ ਨਾਇਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਜੈਯੰਤੀ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦਾ ਮੰਨਣਾ ਸੀ ਕਿ ਕੌਮ ਉੱਦੋ ਮਹਾਨ ਬਣ ਸਕਦਾ ਹੈ ਜਦੋਂ ਉੱਥੇ ਦੀ ਨਾਰੀ ਸੁਰੱਖਿਅਤ, ਸਿੱਖਿਅਤ ਅਤੇ ਸਨਮਾਨਿਤ ਹੋਵੇਗੀ। ਇਸੇ ਸੋਚ ਨੂੰ ਅੱਗੇ ਵਧਾਉਂਦੇ ਹੋਏ ਦੀਨਦਿਆਲ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕੀਤਾ ਜਾ ਰਿਹਾ ਹੈ।
ਪਹਿਲੇ ਪੜਾਅ ਵਿੱਚ ਲਗਭਗ 20 ਲੱਖ ਮਹਿਲਾਵਾਂ ਨੂੰ ਮਿਲੇਗਾ ਲਾਭ
ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ 23 ਸਾਲ ਤੋਂ 60 ਸਾਲ ਦੀ ਉਮਰ ਦੀ ਉਨ੍ਹਾਂ ਵਿਆਈ ਅਤੇ ਕੁਆਰੀਆਂ ਭੈਣਾਂ ਨੂੰ ਮਿਲੇਗਾ ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੱਕ ਹੈ। 2100 ਰੁਪਏ ਮਹੀਨਾ ਆਰਥਿਕ ਮਦਦ ਯੋਗ ਮਹਿਲਾਵਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਯੋਜਨਾ ਦੀ ਖ਼ਾਸ ਗੱਲ ਇਹ ਹੈ ਕਿ ਇੱਕ ਪਰਿਵਾਰ ਦੀ ਕਿਨ੍ਹੀ ਵੀ ਮਹਿਲਾਵਾਂ ਯੋਗ ਹੋਵੇ ਸਾਰਿਆਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਪਹਿਲੇ ਪੜਾਅ ਵਿੱਚ ਸੂਬੇ ਦੀ ਲਗਭਗ 20 ਲੱਖ ਮਹਿਲਾਵਾਂ ਨੂੰ ਇਸ ਦਾ ਲਾਭ ਮਿਲੇਗਾ।
ਉਨ੍ਹਾਂ ਨੇ ਕਿਹਾ ਕਿ ਦੀਨਦਿਆਲ ਲਾਡੋ ਲੱਛਮੀ ਯੋਜਨਾ ਐਪ ਰਾਹੀਂ ਰਜਿਸਟ੍ਰੇਸ਼ ਕਰਨਾ ਬਹੁਤਾ ਹੀ ਆਸਾਨ ਹੈ ਇਸ ਲਈ ਕਿਸੇ ਕਾਮਲ ਸਰਵਿਸ ਸੇਂਟਰ ਜਾਂ ਕੇਂਦਰ ‘ਤੇ ਜਾਣ ਦੀ ਲੋੜ ਨਹੀ ਹੈ। ਜੋ ਮਹਿਲਾਵਾਂ 25 ਸਤੰਬਰ ਤੱਕ ਇਸ ਯੋਜਨਾ ਲਈ ਯੋਗ ਹਨ ਉਹ ਅੱਜ ਤੋਂ ਹੀ ਰਜਿਸਟ੍ਰੇਸ਼ਨ ਕਰ ਸਕਦੀ ਹੈ। ਮੁੱਖ ਮੰਤਰੀ ਨੇ ਬੇਟਿਆਂ ਨੂੰ ਅਪੀਲ ਕੀਤੀ ਕਿ ਜੋ ਅੱਜ 23 ਸਾਲ ਤੋਂ ਘੱਟ ਉਮਰ ਦੀਆਂ ਹਨ ਉਹ ਆਪਣਾ 23ਵਾਂ ਜਨਮਦਿਨ ਇਸ ਯੋਜਨਾ ਲਈ ਰਜਿਸਟ੍ਰੇਸ਼ਨ ਕਰਦੇ ਹੋਏ ਮਨਾਉਣ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੀਨਦਿਆਲ ਲਾਡੋ ਲੱਛਮੀ ਯੋਜਨਾ ਸ਼ੁਰੂ ਕਰਕੇ ਆਪਣੇ ਸੰਕਲਪ ਪੱਤਰ ਦੇ 217 ਸੰਕਲਪਾਂ ਵਿੱਚੋਂ 42ਵਾਂ ਸੰਕਲਪ ਪੂਰਾ ਕੀਤਾ ਹੈ। ਇਸ ਸਾਲ ਦੇ ਅਖੀਰ ਤੱਕ 90 ਸੰਕਲਪ ਪੂਰੇ ਕਰ ਲਏ ਜਾਣਗੇ। ਅੱਜ ਇਹ ਯੋਜਨਾ ਸ਼ੁਰੂ ਹੋਣ ਤੋਂ ਸੂਬੇ ਦੀ ਉਨ੍ਹਾਂ ਭੈਣਾਂ ਨੂੰ ਆਰਥਿਕ ਅਤੇ ਸਮਾਜਿਕ ਸੁਰੱਖਿਆ ਮਿਲੇਗੀ ਜੋ ਗਰੀਬੀ ਦੇ ਕਾਰਨ ਦਿਨ-ਰਾਤ ਆਪਣਾ ਪਰਿਵਾਰ ਪਾਲਣ ਲਈ ਮਿਹਨਤ ਕਰ ਰਹੀਆਂ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਇਤਿਹਾਸਕ ਪਹਿਲ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਆਦਰਸ਼ ਨੂੰ ਫੋਲੋ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾ ਕੇ ਮਹਿਲਾਵਾਂ ਦੀ ਹਿੱਸੇਦਾਰੀ ਵਧਾਉਣ ਲਈ 33 ਫੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਹੋਈ ਹੈ। 17 ਸਤੰਬਰ ਨੂੰ ਪ੍ਰਧਾਨ ਮੰਤਰੀ ਨੇ ਆਪਣੇ ਜਨਮ ਦਿਨ ‘ਤੇ ਮੱਧ ਪ੍ਰਦੇਸ਼ ਦੇ ਰਾਸ਼ਟਰਵਿਆਪੀ ਸਿਹਤਮੰਦ ਨਾਰੀ ਸਸ਼ਕਤ ਪਰਿਵਾਰ ਮੁਹਿੰਮ ਅਤੇ 8ਵੇਂ ਪੋਸ਼ਣ ਮਹੀਨੇ ਦਾ ਸ਼ੁਭਾਰੰਭ ਕੀਤਾ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ 5 ਲੱਖ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਨਾਉਣ ਦਾ ਟੀਚਾ ਰੱਖਿਆ ਹੈ। ਹੁਣ ਤੱਕ 2 ਲੱਖ 13 ਹਜ਼ਾਰ ਮਹਿਲਾਵਾਂ ਨੂੰ ਲੱਖਪਤੀ ਦੀਦੀ ਬਣਾਇਆ ਜਾ ਚੁੱਕਾ ਹੈ। ਇਸੇ ਤਰ੍ਹਾਂ ਡ੍ਰੋਨ ਦੀਦੀ ਯੋਜਨਾ ਵਿੱਚ 100 ਮਹਿਲਾਵਾਂ ਨੂੰ ਫ੍ਰੀ ਡ੍ਰੋਨ ਅਤੇ ਸਿਖਲਾਈ ਦਿੱਤੀ ਜਾ ਚੁੱਕੀ ਹੈ। ਪੰਚਾਇਤਾਂ ਵਿੱਚ ਮਹਿਲਾਵਾਂ ਨੂੰ 50 ਫੀਸਦੀ ਅਗਵਾਈ, ਅਟਲ ਕਿਸਾਨ ਮਜਦੂਰ ਕੈਂਟੀਨ ਅਤੇ ਵੀਟਾ ਬਿਕਰੀ ਕੇਂਦਰਾਂ ਦਾ ਸੰਚਾਲਨ ਅਤੇ ਇੱਕ ਤਿਹਾਈ ਰਾਸ਼ਨ ਡਿਪੋ ਮਹਿਲਾਵਾਂ ਨੂੰ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਉੱਚ ਸਿੱਖਿਆ ਲਈ ਸੂਬੇ ਵਿੱਚ ਖੋਲੇ ਗਏ 80 ਕਾਲੇਜਾਂ ਵਿੱਚੋਂ 30 ਕੁੜੀਆਂ ਦੇ ਹਨ। ਗਰੀਬੀ ਦੇ ਕਾਰਨ ਕੋਈ ਬੇਟੀ ਉੱਚ ਸਿੱਖਿਆ ਤੋਂ ਵਾਂਝੀ ਨਾ ਰਵੇ ਇਸ ਲਈ ਸਰਕਾਰ ਨੇ ਪੋਸਟ ਗ੍ਰੇਜੁਏਸ਼ਨ ਤੱਕ ਕੁੜੀਆਂ ਨੂੰ ਫ੍ਰੀ ਸਿੱਖਿਆ ਦੇਣ ਦੀ ਵਿਵਸਥਾ ਕੀਤੀ ਹੈ। ਸੂਬੇ ਵਿੱਚ ਕਾਮਕਾਜੀ ਮਹਿਲਾਵਾਂ ਦੇ ਛੋਟੇ ਬੱਚਿਆਂ ਦੀ ਦੇਖਭਾਲ ਲਈ ਵਿਸਥਾਰ ਕੇ੍ਰਚ ਨੀਤੀ ਲਾਗੂ ਕੀਤੀ ਹੈ। ਇਸ ਨੀਤੀ ਨੂੰ ਲਾਗੂ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਇਸ ਦੇ ਇਲਾਵਾ 4 ਹਜ਼ਾਰ ਪਲੇ-ਵੇ ਸਕੂਲ ਖੋਲੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪਢਾਓ ਮੁਹਿੰਮ ਨੂੰ ਗਤੀ ਦੇਣ ਲਈ ਲਾਡੋ ਸਖੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਦੇਖਭਾਲ ਲਈ ਲਾਡੋ ਲੱਛਮੀ ਸਖੀ ਨੂੰ ਲਗਾਇਆ ਜਾਵੇਗਾ। ਬੇਟੀ ਪੈਦਾ ਹੋਣ ‘ਤੇ ਹਰ ਲਾਡੋ ਸਖੀ ਨੂੰ 1 ਹਜ਼ਾਰ ਰੁਪਏ ਦੀ ਪੋ੍ਰਤਸਾਹਨ ਰਕਮ ਦਿੱਤੀ ਜਾਵੇਗੀ। ਮਹਿਲਾਵਾਂ ਦੀ ਸੁਰੱਖਿਆ ਲਈ ਮਹਿਲਾ ਹੇਲਪਲਾਇਨ 1091 ਨੰਬਰ ਸਥਾਪਿਤ ਕੀਤਾ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਸੀ ਸਾਰੇ ਮਿਲ ਕੇ ਇਹ ਸੰਕਲਪ ਲੈਣ ਕਿ ਅਸੀ ਇੱਕ ਅਜਿਹੇ ਵਿਕਸਿਤ ਭਾਰਤ ਵਿਕਸਿਤ ਹਰਿਆਣਾ ਦਾ ਨਿਰਮਾਣ ਕਰਣਗੇ ਜਿੱਥੇ ਹਰ ਮਹਿਲ ਆਪਣੇ ਆਪ ਵਿੱਚ ਸਸ਼ਕਤ ਹੋਵੇ ਅਤੇ ਸਵੈ-ਮਾਣ ਨਾਲ ਭਰੀ ਹੋਵੇ।
ਦੀਨ ਦਿਆਲ ਲਾਡੋ ਲਕਛਮੀ ਯੋਜਨਾ ਮਹਿਲਾਵਾਂ ਦੇ ਸਸ਼ਕਤੀਕਰਣ ਦੀ ਇਤਿਹਾਸਕ ਪਹਿਲ – ਹਰਵਿੰਦਰ ਕਲਿਆਣ
ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣ ਨੇ ਕਿਹਾ ਕਿ ਸੂਬੇ ਦੀ ਮਾਤਰਸ਼ਕਤੀ ਦੇ ਸਸ਼ਕਤੀਕਰਣ ਲਈ ਅੱਜ ਦਾ ਦਿਨ ਇਤਿਹਾਸਕ ਹੈ। ਪੰਡਿਤ ਦੀਨਦਿਆਲ ਉਪਾਧਿਆਏ ਜੈਯੰਤੀ ਅਤੇ ਸੇਵਾ ਪਖਵਾੜੇ ਦੇ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਦੀਨ ਦਿਆਲ ਲਾਡੋ ਲੱਕਛਮੀ ਯੋਜਨਾ ਦੀ ਸ਼ੁਰੂਆਤ ਸੂਬੇ ਦੀ ਬੇਟੀਆਂ ਅਤੇ ਮਹਿਲਾਵਾਂ ਨੂੰ ਸਮਾਜਿਕ ਅਤੇ ਆਰਥਕ ਰੂਪ ਤੋਂ ਮਜਬੂਤ ਬਨਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ।
ਉਨ੍ਹਾਂ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦੇ ਅੰਤੋਂਦੇਯ ਦਰਸ਼ਨ ‘ਤੇ ਚਲਦੇ ਹੋਏ ਮੌਜੂਦਾ ਸਰਕਾਰ ਲਗਾਤਾਰ ਗਰੀਬ ਅਤੇ ਕਮਜ਼ੋਰ ਵਰਗ ਦੇ ਉਥਾਨ ਲਈ ਕੰਮ ਕਰ ਰਹੀ ਹੈ। ਦੀਨ ਦਿਆਲ ਲਾਡੋ ਲੱਕਛਮੀ ਯੋਜਨਾ ਸਿਰਫ ਇੱਕ ਯੋਜਨਾ ਨਹੀਂ, ਸਗੋ ਸਮਾਜਿਕ ਕ੍ਰਾਂਤੀ ਹੈ। ਇਸ ਨਾਲ ਮਹਿਲਾਵਾਂ ਨੂੰ ਸਿਖਿਆ, ਸਿਹਤ ਅਤੇ ਆਰਥਕ ਸੁਤੰਤਰਤਾ ਦੇ ਖੇਤਰ ਵਿੱਚ ਨਵੀਂ ਉਚਾਈਆਂ ਹਾਸਲ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜ਼ਨ ਹੈ ਕਿ ਜਦੋਂ ਸਾਡੇ ਦੇਸ਼ ਦੀ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਸਾਡਾ ਦੇਸ਼ ਇੱਕ ਵਿਕਸਿਤ ਰਾਸ਼ਟਰ ਹੋਵੇਗਾ। ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਚਾਰੋਂ ਥੰਮ੍ਹ ਦੱਸੇ ਹਨ ਉਨ੍ਹਾਂ ਵਿੱਚ ਨਾਰੀ ਸ਼ਕਤੀ ਪ੍ਰਮੁੱਖ ਥੰਮ੍ਹ ਹੈ। ਅੱਜ ਸ਼ੁਰੂ ਕੀਤੀ ਗਈ ਇਸ ਯੋਜਨਾ ਨਾਲ ਸਾਡੀ 50 ਫੀਸਦੀ ਆਜਾਦੀ ਮਜਬੂਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਬੇਟੀ ਬਚਾਓ-ਬੇਟੀ ਪੜਾਓ, ਲੱਖਪਤੀ ਦੀਦੀ, ਸਵੈ ਸਹਾਇਤਾ ਸਮੂਹ, ਦੁਰਗਾ ਸ਼ਕਤੀ ਐਪ, ਮਹਿਲਾ ਪੈਂਸ਼ਨ ਵਰਗੀ ਅਨੇਕ ਯੋਜਨਾਵਾਂ ਨਾਲ ਮਹਿਲਾਵਾਂ ਨੂੰ ਨਵੀਂ ਊਰਜਾ ਅਤੇ ਆਤਮਵਿਸ਼ਵਾਸ ਮਿਲਿਆ ਹੈ। ਇਸੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਇਹ ਯੋਜਨਾ ਮਹਿਲਾਵਾਂ ਦੇ ਜੀਵਨ ਵਿੱਚ ਨਵੀਂ ਦਿਸ਼ਾ ਪ੍ਰਧਾਨ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸਾਡੀ ਸਨਾਤਮ ਅਤੇ ਪੁਰਾਣੀ ਪਰੰਪਰਾ ਸਾਨੂੰ ਸਿਖਾਉਂਦੀ ਹੈ ਨਾਰੀ ਦਾ ਸਨਮਾਨ ਅਤੇ ਉਸ ਦਾ ਪੂਜਨ ਕਰਨਾ। ਅੱਜ ਵਿਸ਼ੇਸ਼ ਰੂਪ ਨਾਲ ਸਮਾਜ ਨੂੰ ਅਪੀਲ ਕਰਦਾ ਹਾਂ ਕਿ ਜਿੱਥੇ ਅਸੀਂ ਮਹਿਲਾ ਸਸ਼ਕਤੀਕਰਣ ਦੀ ਗੱਲ ਕਰਦੇ ਹਨ, ਉੱਥੇ ਸਾਨੂੰ ਬੇਟੀ ਨੂੰ ਵੀ ਉਹ ਸੰਸਕਾਰ ਦੇਣੇ ਪੈਣਗੇ, ਜਿੱਥੇ ਆਪਣੀ ਬੇਟੀਆਂ ਨੁੰ ਇੱਕ ਸੁਰੱਖਿਅਤ ਮਾਹੌਲ ਦਿੰਦੇ ਹੋਏ ਉਨ੍ਹਾਂ ਨੂੰ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕਰਨ। ਸਰਕਾਰ ਗੰਭੀਰਤਾ ਨਾਲ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕ ਰਹੀ ਹੈ ਪਰ ਇਹ ਜਿਮੇਵਾਰੀ ਸਮਾਜ ਦੇ ਹਰ ਵਿਅਕਤੀ ਦੀ ਵੀ ਹੈ।
ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਬਣੇਗੀ ਮੀਲ ਦਾ ਪੱਥਰ – ਮੰਤਰੀ ਕ੍ਰਿਸ਼ਣ ਕੁਮਾਰ ਬੇਦੀ
ਇਸ ਮੌਕੇ ‘ਤੇ ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਇਹ ਦਿਨ ਹਰਿਆਣਾਵਾਸੀਆਂ ਲਈ ਮਾਣ ਦਾ ਵਿਸ਼ਾ ਹੈ, ਕਿਉਂਕਿ ਅੰਤੋਂਦੇਯ ਦੀ ਭਾਵਨਾ ਦੋਂ ਪੇ੍ਰਰਿਤ ਹੋ ਕੇ ਮੁੱਖ ਮੰਤਰੀ ਨੇ ਭੈਣਾਂ ਅਤੇ ਬੇਟੀਆਂ ਲਈ ਲਾਡੋ ਲਕਛਮੀ ਯੋਜਨਾ ਦੀ ਸ਼ੁਰੂਆਤ ਅਤੇ ਮੋਬਾਇਲ ਐਪ ਲਾਂਚ ਕਰ ਇੱਕ ਨਵੀਂ ਪਹਿਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਮਹਿਲਾਵਾਂ ਦੀ ਭਲਾਈ ਤੇ ਉਥਾਨ ਲਈ ਸਮੇਂ-ਸਮੇਂ ‘ਤੇ ਵੱਖ-ਵੱਖ ਪਹਿਲ ਕੀਤੀ ਗਈ ਹੈ। ਸੂਬੇ ਦੀ ਮਹਿਲਾਵਾਂ ਦੇ ਸਸ਼ਕਤੀਕਰਣ ਲਹੀ ਅੱਜ ਦੀਨਦਿਆਲ ਲਾਡੋ ਲਕਛਮੀ ਯੋਜਨਾ ਦੀ ਸ਼ੁਰੂਆਤ ਹੋਈ ਹੈ। ਇਸ ਦੇ ਤਹਿਤ 23 ਸਾਲ ਤੋਂ ਵੱਧ ਉਮਰ ਦੀ ਮਾਤਾਵਾਂ, ਭੈਣਾਂ ਅਤੇ ਬੇਟੀਆਂ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ ਦਾ 1 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ 2100 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਹ ਰਕਮ ਸਿੱਧੇ ਖਾਤਿਆਂ ਵਿੱਚ ਡੀਬੀਟੀ ਰਾਹੀਂ ਪਹੁੰਚੇਗੀ।
ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀ ਵੱਖ-ਵੱਖ ਚਨੌਤੀਆਂ ਦਾ ਹੱਲ ਕਰਨਾ ਹੈ, ਜਿਸ ਨਾਲ ਉਨ੍ਹਾਂ ਦੀ ਆਰਥਕ ਸੁਤੰਤਰਤਾ ਵਧੇਗੀ ਅਤੇ ਉਨ੍ਹਾਂ ਦੇ ਸਿਹਤ ਤੇ ਭਲਾਈ ਵਿੱਚ ਸੁਧਾਰ ਹੋਵੇਗਾ। ਇਸ ਦੇ ਲਈ ਹਰਿਆਣਾ ਸਰਕਾਰ ਨੇ ਇਸ ਯੋਜਨਾ ਲਈ 2025-26 ਦੇ ਸਾਲਾਨਾ ਬਜਟ ਵਿੱਚ 5,000 ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ। ਸ੍ਰੀ ਬੇਦੀ ਨੇ ਕਿਹਾ ਕਿ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਮੋਬਾਇਲ ਐਪ ਨਾਲ ਮਹਿਲਾਵਾਂ ਨੂੰ ਕਿਸੇ ਵੀ ਸਰਕਾਰੀ ਦਫਤਰ ਜਾਂ ਸੀਐਸਸੀ ਸੈਂਟਰ ਜਾਣ ਦੀ ਜਰੂਰਤ ਨਹੀਂ ਹੋਵੇਗੀ। ਉਹ ਆਪਣੇ ਮੋਬਾਇਲ ‘ਤੇ ਹੀ ਆਸਾਨੀ ਨਾਲ ਬਿਨੈ ਕਰ ਸਕਣਗੇ।
ਊਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਇਹ ਯੋਜਨਾ ਲੱਖਾਂ ਭੈਣਾ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਏਗੀ ਅਤੇ ਸਮਾਜ ਵਿੱਚ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਚੌਵੀਂ ਘੰਟੇ ਜਨਤਾ ਨਾਲ ਖੜੀ ਹੈ ਅਤੇ ਮਹਿਲਾ ਭਲਾਈ ਨੁੰ ਸਰਵੋਚ ਪ੍ਰਾਥਮਿਕਤਾ ਦੇ ਰਹੀ ਹੈ।
ਜਯੋਤਿਬਾ ਫੂਲੇ ਨੇ ਜਗਾਈ ਮਹਿਲਾ ਸਿਖਿਆ ਦੀ ਅਲੱਖ – ਕੁਮਾਰੀ ਆਰਤੀ ਸਿੰਘ ਰਾਓ
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਮਹਾਤਮਾ ਜਯੋਤਿਬਾ ਫੂਲੇ ਨੇ ਸਿਖਿਆ ਅੰਦੋਲਨ ਦੀ ਅਲੱਖ ਜਗਾਈ ਸੀ। ਕਲਪਣਾ ਚਾਵਲਾ ਤੋਂ ਲੈ ਕੇ ਸੁਨੀਤਾ ਵਿਲਿਅਮ ਵਰਗੀ ਮਹਿਲਾਵਾਂ ਨੇ ਮਹਿਲਾ ਸਸ਼ਕਤੀਕਰਣ ਦਾ ਉਦਾਹਰਣ ਪੇਸ਼ ਕੀਤਾ ਹੈ। ਮਹਿਲਾ ਸੰਸਕਾਰਾਂ ਨਾਲ ਦੇਸ਼ ਨੂੰ ਰੋਸ਼ਨੀ ਮਿਲੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਿਲਾ ਸਸ਼ਕਤੀਕਰਣ ‘ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਨੇ ਦੀਨ ਦਿਆਲ ਲਾਡੋ ਲਕਛਮੀ ਯੋਜਨਾ ਦੀ ਸ਼ੁਰੂਆਤ ਕਰਨ ਦੇ ਨਾਲ- ਨਾਲ ਸਿਹਤ ਵਿਭਾਗ ਦੀ ਕਰੋੜਾਂ ਰੁਪਏ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਕੀਤਾ ਹੈ। ਇੰਨ੍ਹਾਂ ਵਿੱਚ ਭਿਵਾਨੀ ਤੇ ਕੋਰਿਆਵਾਸ ਮਹੇਂਦਰਗੜ੍ਹ ਦੇ ਮੈਡੀਕਲ ਕਾਲਜਾਂ ਦਾ ਉਦਘਾਟਨ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਾਣੀਪਤ ਤੋਂ ਕੀਤੀ ਸੀ ਅਤੇ ਅੱਜ 15 ਜਿਲ੍ਹਿਆਂ ਵਿੱਚ 900 ਤੋਂ ਵੱਧ ਲਿੰਗਨੁਪਾਤ ਹੋ ਗਿਆ ਹੈ।
ਪ੍ਰੋਗਰਾਮ ਵਿੱਚ ਕਾਲਕਾ ਵਿਧਾਇਕ ਸ੍ਰੀਮਤੀ ਸ਼ਕਤੀ ਰਾਣੀ ਸ਼ਰਮਾ, ਸਾਬਕਾ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ. ਅਨੁਪਮਾ, ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਬੀ. ਬੀ. ਭਾਰਤੀ ਅਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ ਸਮੇਤ ਹੋਰ ਮਾਣਯੋਗ ਮਹਿਮਾਨ ਤੇ ਭਾਰੀ ਗਿਣਤੀ ਵਿੱਚ ਮਹਿਲਾਵਾਂ ਮੌਜੂਦ ਰਹੀਆਂ।
ਮੁੱਖ ਮੰਤਰੀ ਨੇ 29ਵੇਂ ਕੇਂਦਰੀ ਅਤੇ ਰਾਜ ਆਂਕੜਾ ਸੰਗਠਨ ਸਮੇਲਨ ਵਿੱਚ ਸੂਬਿਆਂ ਦੇ ਪ੍ਰਤੀਨਿਧੀਆਂ ਨੂੰ ਕੀਤਾ ਸੰਬੋਧਿਤ
ਚੰਡੀਗੜ੍ਹ,( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਹੀ ਆਂਕੜੇ ਸਹੀ ਫੈਸਲੇ ਦਾ ਆਧਾਰ ਹੁੰਦੇ ਹਨ ਅਤੇ ਤੱਥਾਂ ਤੋਂ ਬਿਨ੍ਹਾਂ ਵਿਕਾਸ ਅਧੂਰਾ ਹੈ। ਹਰ ਖੇਤਰ ਵਿੱਚ ਸਟੀਕ ਆਂਕੜਿਆਂ ਦੀ ਭੁਮਿਕਾ ਨਿਰਣਾਇਕ ਹੁੰਦੀ ਹੈ ਅਤੇ ਕੋਈ ਵੀ ਨੀਤੀ ਤਾਂਹੀ ਸਫਲ ਹੋਵੇਗੀ, ਜਦੋਂ ਉਹ ਮੌਜ਼ੂਦਾ ਆਂਕੜਿਆਂ ‘ਤੇ ਅਧਾਰਿਤ ਹੋਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਇੱਥੇ ਸਥਾਨਕ ਪੱਧਰ ਦੇ ਸ਼ਾਸਨ ਦਾ ਸਸ਼ਕਤੀਕਰਣ ਵਿਸ਼ਾ ‘ਤੇ ਆਯੋਜਿਤ 29ਵੇਂ ਕੇਂਦਰੀ ਅਤੇ ਰਾਜ ਆਂਕੜਾ ਸੰਗਠਨ ਸਮੇਲਨ ਦੌਰਾਨ ਨੀਤੀ-ਨਿਰਮਾਤਾਵਾਂ, ਆਂਕੜਾ ਵਿਗਿਆਨੀਆਂ ਅਤੇ ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਇਸ ਮੌਕੇ ‘ਤੇ ਕੇਂਦਰੀ ਆਂਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਵੀ ਮੌਜ਼ੂਦ ਰਹੇ।
ਸਥਾਨਕ ਪੱਧਰ ‘ਤੇ ਸ਼ਾਸਨ ਨੂੰ ਮਜਬੂਤ ਬਨਾਉਣ ਨਵੇਂ ਭਾਰਤ ਦੀ ਉੱਮੀਦਾਂ ਦੀ ਪੂਰਤੀ ਦਾ ਮਾਰਗ ਵੀ
ਉਨ੍ਹਾਂ ਨੇ ਕਿਹਾ ਕਿ ਸਥਾਨਕ ਪੱਧਰ ‘ਤੇ ਸ਼ਾਸਨ ਨੂੰ ਮਜਬੂਤ ਬਨਾਉਣਾ ਹੈ। ਇਹ ਨਾ ਸਿਰਫ ਸਮੇਂ ਦੀ ਮੰਗ ਹੈ, ਸਗੋ ਨਵੇਂ ਭਾਰਤ ਦੀ ਉੱਮੀਦਾਂ ਦੀ ਪੂਰਤੀ ਦਾ ਮਾਰਗ ਵੀ ਹੈ। ਜਦੋਂ ਸ਼ਾਸਨ ਨੂੰ ਸਥਾਨਕ ਪੱਧਰ ‘ਤੇ ਮਜਬੂਤ ਕੀਤਾ ਜਾਂਦਾ ਹੈ, ਉਦੋਂ ਯੋਜਨਾਵਾਂ ਸਿਰਫ ਫਾਇਲਾਂ ਵਿੱਚ ਨਹੀਂ ਰਹਿੰਦੀਆਂ, ਸਗੋ ਜਨ-ਜਨ ਤੱਕ ਪਹੁੰਚਦੀ ਹੈ ਤਾਂ ਇਹੀ ਲੋਕਤੰਤਰ ਦੀ ਤਾਕਤ ਹੈ। ਇਸ ਦੌਰਾਨ ਮੁੱਖ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਨੇ ਚਿਲਡ੍ਰਨ ਇਨ ਇੰਡੀਆ 2025 ਅਤੇ ਏਨਵਾਇਰਮੈਂਟ ਏਕਾਊਂਟਿੰਗ ਆਨ ਫਾਰੇਸਟ 2025 ਦਾ ਵਿਮੋਚਨ ਕੀਤਾ।
ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਦਿਹਾਕੇ ਵਿੱਚ ਡਾਟਾ ਡ੍ਰਾਈਵਨ ਗਵਰਨੈਂਸ ਨੂੰ ਦਿੰਤੀ ਪ੍ਰਾਥਮਿਕਤਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ ਇੱਕ ਦਿਹਾਕੇ ਵਿੱਚ ਡਾਟਾ ਡ੍ਰਾਈਵਨ ਗਵਰਨੈਂਸ ਨੂੰ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਨੇ ਆਧਾਰ ਕਾਰਡ ਤੋਂ ਪੱਛਾਣ ਨੂੰ ਯਕੀਨੀ ਕੀਤਾ ਅਤੇ ਜਨਧਨ ਖਾਤਿਆਂ ਨਾਲ ਗਰੀਬਾਂ ਤੱਕ ਯੋਜਨਾਵਾਂ ਸਿੱਧੇ ਪਹੁੰਚਾਉਣ ਦਾ ਕੰਮ ਕੀਤਾ ਹੈ। ਡਿਜ਼ੀਟਲ ਇੰਡੀਆ ਰਾਹੀਂ ਡੇਟਾ ਸੰਗ੍ਰਹਿਣ ਅਤੇ ਪਾਰਦਰਸ਼ਿਤਾ ਨੂੰ ਨਵੀਂ ਉਚਾਈ ਦਿੱਤੀ। ਕੇਂਦਰੀ ਅਤੇ ਰਾਜ ਆਂਕੜਾ ਸੰਗਠਨਾਂ ਦੀ ਭੁਮਿਕਾ ਨੀਤੀ-ਨਿਰਮਾਣ ਤੋਂ ਲੈ ਕੇ ਨੀਤੀ ਲਾਗੂ ਕਰਨ ਤੱਕ ਹਰ ਪੜਾਅ ‘ਤੇ ਮਹਤੱਵਪੂਰਣ ਹੁੰਦੀ ਹੈ।
ਆਂਕੜਿਆਂ ਦਾ ਤਕਨੀਕ ਦੇ ਨਾਲ ਤਾਲਮੇਲ ਹੀ ਦਿੰਦਾ ਹੈ ਮੌਜੂਦਾ ਅਤੇ ਪ੍ਰਭਾਵੀ ਨਤੀਜਾ
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਆਂਕੜਿਆਂ ਦਾ ਤਕਨੀਕ ਦੇ ਨਾਲ ਤਾਲਮੇਲ ਹੀ ਮੌਜ਼ੂਦਾ ਅਤੇ ਪ੍ਰਭਾਵੀ ਨਤੀਜਾ ਹੁੰਦਾ ਹੈ। ਆਂਕੜਿਆਂ ਤੇ ਤਕਨੀਕ ਦੇ ਮੇਲ ਨਾਲ ਅਸੀਂ ਹਰਿਆਣਾ ਵਿੱਚ ਕਈ ਸਫਲ ਪ੍ਰਯੋਗ ਕੀਤੇ ਹਨ। ਅੱਜ ਦੇਸ਼ ਦੇ ਕਈ ਸੂਬੇ ਵੀ ਉਨ੍ਹਾਂ ਦਾ ਅਨੁਸਰਣ ਕਰ ਰਹੇ ਹਨ। ਇਸ ਦਾ ਸੱਭ ਤੋਂ ਵੱਡਾ ਉਦਾਹਰਣ ਮੇਰਾ ਪਰਿਵਾਰ ਮੇਰੀ ਪੱਛਾਣ ਪ੍ਰੋਗਰਾਮ ਹੈ। ਇਸ ਦੇ ਰਾਹੀਂ ਸਰਕਾਰ ਨੇ ਹਰ ਪਰਿਵਾਰ ਦਾ ਡਾਟਾਬੇਸ ਤਿਆਰ ਕੀਤਾ ਹੈ। ਇਸ ਡਾਟਾ ਦੇ ਆਧਾਰ ‘ਤੇ ਯੋਜਨਾਵਾਂ ਦਾ ਲਾਭ ਬਿਨ੍ਹਾਂ ਕਿਸੇ ਭੇਦਭਾਵ ਦੇ ਸਿੱਧਾ ਯੋਗ ਪਰਿਵਾਰਾਂ ਤੱਕ ਪਹੁੰਚ ਰਿਹਾ ਹੈ। ਸਿੱਖਿਆ, ਸਿਹਤ, ਰੁਜ਼ਗਾਰ, ਸਮਾਜਿਕ ਸੁਰੱਖਿਆ, ਹਰ ਖੇਤਰ ਵਿੱਚ ਇਹ ਡਾਟਾ ਇੱਕ ਕ੍ਰਾਂਤੀਕਾਰੀ ਬਦਲਾਅ ਲਿਆ ਰਿਹਾ ਹੈ।
ਹਰ ਸੂਬਾ ਸਟੀਕ ਡੇਟਾ ਸੰਗ੍ਰਹਿਣ ਅਤੇ ਵਰਤੋ ਵਿੱਚ ਇੱਕ-ਦੂਜੇ ਨਾਲ ਕਰਨ ਮੁਕਾਬਲਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਟੀਚਾ ਰੱਖਿਆ ਹੈ। ਇਸ ਨੂੰ ਪੂਰਾ ਕਰਨ ਵਿੱਚ ਸਥਾਨਕ ਸ਼ਾਸਨ ਅਤੇ ਸਟੀਕ ਆਂਕੜੇ ਸਭ ਤੋਂ ਅਹਿਮ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਪੰਚਾਇਤ ਦੇ ਕੋਲ ਡੇਟਾ ਡੈਸ਼ਬੋਰਡ ਹੋਵੇ, ਹਰ ਜ਼ਿਲ੍ਹੇ ਵਿੱਚ ਆਂਕੜਾ ਨਵਾਚਾਰ ਲੈਬ ਸਥਾਪਿਤ ਹੋਵੇ ਅਤੇ ਹਰ ਰਾਜ ਸਟੀਕ ਡੇਟਾ ਸੰਗ੍ਰਹਿਣ ਅਤੇ ਵਰਤੋ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰਨ।
ਹਰਿਆਣਾ ਦੇ ਆਰਥਿਕ ਵਿਕਾਸ ਦੀ ਤਸਵੀਰ ਵੀ ਆਂਕੜਿਆਂ ਦੀ ਸਟੀਕਤਾ ਨਾਲ ਹੁੰਦੀ ਹੈ ਸਪਸ਼ਟ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਆਰਥਕ ਵਿਕਾਸ ਦੀ ਤਸਵੀਰ ਵੀ ਆਂਕੜਿਆਂ ਦੀ ਸਟੀਕਤਾ ਨਾਲ ਸਪਸ਼ਟ ਹੁੰਦੀ ਹੈ। ਸਾਲ 2014-15 ਵਿੱਚ ਰਾਜ ਦੀ ਜੀਡੀਪੀ 4 ਲੱਖ 37 ਹਜ਼ਾਰ ਕਰੋੜ ਰੁਪਏ ਸੀ। ਇਹ ਸਾਲ 2024-25 ਵਿੱਚ ਵੱਧ ਕੇ 12 ਲੱਖ 13 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਇਸ ਸਮੇਂ ਵਿੱਚ ਪ੍ਰਤੀ ਵਿਅਕਤੀ ਆਮਦਨ 1 ਲੱਖ 47 ਹਜ਼ਾਰ ਰੁਪਏ ਤੋਂ ਵੱਧ ਕੇ 3 ਲੱਖ 53 ਹਜ਼ਾਰ ਰੁਪਏ ਹੋ ਗਈ ਹੈ।
ਡੇਟਾ ਦੇ ਮਹਤੱਵ ਨੂੰ ਪੱਛਾਣਦੇ ਹੋਏ ਹਰਿਆਣਾ ਵਿੱਚ ਕਈ ਡੇਟਾ ਸੈਂਟਰ ਸ਼ੁਰੂ ਕਰਨ ਦੀ ਪਹਿਲ ਕੀਤੀ
ਉਨ੍ਹਾਂ ਨੇ ਕਿਹਾ ਕਿ ਡੇਟਾ ਦੇ ਮਹਤੱਵ ਨੂੰ ਪੱਛਾਣਦੇ ਹੋਏ ਹਰਿਆਣਾ ਵਿੱਚ ਕਈ ਡੇਟਾ ਸੈਂਟਰ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਨਰਾਇਣਗੜ੍ਹ ਵਿੱਚ 11 ਅਗਸਤ, 2025 ਤੋਂ ਆਨਲਾਇਨ ਪੇਪਰਲੈਸ ਡੀਡ ਰਜਿਸਟ੍ਰੇਸ਼ਣ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਅਿਗਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਥਾਨਕ ਪੱਧਰ ‘ਤੇ ਸ਼ਾਸਨ ਨੂੰ ਮਜਬੂਤ ਕਰਨਾ ਹੈ ਤਾਂ ਸਟੀਕ ਆਂਕੜੇ , ਪਿੰਡ, ਵਾਰਡ ਅਤੇ ਮੋਹੱਲੇ ਪੱਧਰ ‘ਤੇ ਹਰ ਜਾਣਕਾਰੀ ਦਾ ਅੱਪਡੇਟਿਡ ਰਿਕਾਰਡ, ਜਨ-ਭਾਗੀਦਾਰੀ, ਤਕਨੀਕ ਦੀ ਵਰਤੋ ਵਰਗੇ ਜਿਵੇਂ ਕਿ ਏਆਈ, ਮਸ਼ੀਨ ਲਰਨਿੰਗ ਅਤੇ ਡਿਜੀਟਲ ਟੂਲਸ ਦੇ ਰਾਹੀਂ ਯੋਜਨਾਵਾਂ ਦੀ ਨਿਗਰਾਨੀ ਕਰਨੀ ਹੋਵੇਗੀ।
ਹਰਿਆਣਾ ਏ.ਆਈ. ਵਿਕਾਸ ਪਰਿਯੋਜਨਾ ਤਹਿਤ ਕਰਨ ਜਾ ਰਿਹਾ 474 ਕਰੋੜ ਰੁਪਹੇ ਦਾ ਨਿਵੇਸ਼
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਏ.ਆਈ. ਵਿਕਾਸ ਪਰਿਯੋਜਨਾ ਸਾਲ 2025-26 ਦੇ ਤਹਿਤ 474 ਕਰੋਡ ਰੁਪਏ ਦਾ ਨਿਵੇਸ਼ ਕਰਨ ਜਾ ਰਹੇ ਹਨ। ਇਸ ਦੇ ਤਹਿਤ ਗੁਰੂਗ੍ਰਾਮ ਵਿੱਚ ਵਿਸ਼ਵ ਬਨਾਵਟੀ ਬੁੱਧੀਮਤਾ ਕੇਂਦਰ ਅਤੇ ਪੰਚਕੂਲਾ ਵਿੱਚ ਏਡਵਾਂਸਡ ਕੰਪਿਊਟਿੰਗ ਸਹੂਲਤ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਂਕੜਾ ਮੰਤਰਾਲੇ ਨੇ ਹਰਿਆਣਾ ਦੀ ਆਂਕੜਾ ਪ੍ਰਣਾਲੀ ਨੂੰ ਹੋਰ ਵੱਧ ਮਜਬੂਤ ਅਤੇ ਤਕਨੀਕੀ ਨਜਰ ਨਾਲ ਉੱਨਤ ਬਨਾਉਣ ਤਹਿਤ 5 ਕਰੋੜ ਰੁਪਏ ਦੇ ਐਓਯੂ ‘ਤੇ ਦਸਤਖ਼ਤ ਕੀਤੇ ਹਨ। ਇਹ ਸਮਾਗਮ ਕੇਂਦਰੀ ਅਤੇ ਰਾਜ ਆਂਕੜਾ ਸੰਗਠਨਾਂ ਦੇ ਵਿੱਚ ਸਾਂਝਾ ਮੁੱਦਿਆਂ ‘ਤੇ ਚਰਚਾ ਕਰਨ ਅਤੇ ਸਮਰੱਥਾ ਵਿਕਾਸ ਦਾ ਕਾਰਗਰ ਮੰਚ ਸਾਬਤ ਹੋਵੇਗਾ।
ਇਸ ਮੌਕੇ ‘ਤੇ ਸਮੇਲਨ ਵਿੱਚ ਆਂਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਸਕੱਤਰ ਡੀ. ਸੌਰਭ ਗਰਗ, ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ. ਏ.ਪੀ. ਸਿਨਹਾ ਅਤੇ ਹਿਮਾਚਲ ਪ੍ਰਦੇਸ਼ ਦੇ ਯੋਜਨਾ ਬੋਡਰ ਦੇ ਵਾਇਸ ਚੇਅਰਮੈਨ ਸ੍ਰੀ ਭਵਾਨੀ ਸਿੰਘ ਪਠਾਨਿਆ ਸਮੇਤ ਵੱਖ-ਵੱਖ ਸੂਬਿਆਂ ਤੋਂ ਆਏ ਅਧਿਕਾਰੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਪੰਚਕੂਲਾ ਵਿੱਚ ਵਿਸ਼ੇਸ਼ ਸ਼੍ਰਮਦਾਨ ਮੁਹਿੰਮ ਇੱਕ ਦਿਨ, ਇੱਕ ਘੰਟਾ, ਇੱਕ ਸਾਥੇ ਤਹਿਤ ਕੀਤਾ ਸ਼੍ਰਮਦਾਨ
ਚੰਡੀਗੜ੍ਹ ( ਜਸਟਿਸ ਨਿਊਜ਼)
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਗਰ ਨਿਗਮਾਂ ਵਿੱਚ ਸਵੱਛਤਾ ਦੇ ਪ੍ਰਤੀ ਮੁਕਾਬਲੇ ਦੀ ਭਾਵਨਾ ਜਾਗ੍ਰਿਤ ਕਰਨ ਦੇ ਉਦੇਸ਼ ਨਾਲ ਸਵੱਛਤਾ ਰੈਂਕਿੰਗ ਸ਼ੁਰੂ ਕੀਤੀ ਜਾਵੇਗੀ। ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਨਿਗਮਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ ਅਤੇ ਨਾਲ ਹੀ ਇਸ ਮੁਹਿੰਮ ਵਿੱਚ ਲੱਗੇ ਸਵੱਛਤਾ ਮਿੱਤਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਪੰਚਕੂਲਾ ਵਿੱਚ ਸ਼ਹੀਦ ਸਮਾਰਕ ਸੈਕਟਰ-2 ਵਿੱਚ ਵਿਸ਼ੇਸ਼ ਸ਼੍ਰਮਦਾਨ ਮੁਹਿੰਮ ਇੱਕ ਦਿਨ, ਇੱਕ ਘੰਟਾ, ਇੱਕਠੇ ਦੇ ਉਦਘਾਟਨ ਮੌਕੇ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਹੀਦ ਮੇ੧ਰ ਸੰਦੀਪ ਸਾਂਖਲਾ ਦੀ ਪ੍ਰਤਿਮਾ ‘ਤੇ ਪੁਸ਼ਪ ਚੱਕਰ ਅਰਪਿਤ ਕਰ ਉਨ੍ਹਾਂ ਨੁੰ ਸ਼ਰਧਾਂਜਲੀ ਦਿੱਤੀ ਅਤੇ ਦੋ ਹੋਰ ਸ਼ਹੀਦ ਦੀ ਮਾਤਾ ਸ੍ਰੀਮਤੀ ਮੰਜੂ ਕੰਵਰ ਦਾ ਆਸ਼ੀਰਵਾਦ ਲਿਆ।
ਮੁੱਖ ਮੰਤਰੀ ਨੇ ਵਿਸ਼ੇਸ਼ ਸ਼੍ਰਮਦਾਨ ਮੁਹਿੰਮ ਤਹਿਤ ਸ਼੍ਰਮਦਾਨ ਕੀਤਾ ਅਤੇ ਸਾਰੀ ਸਮਾਜਸੇਵੀ ਅਦਾਰਿਆਂ, ਨੌਜੁਆਨਾਂ, ਮਾਤਾਵਾਂ, ਭੈਣਾਂ, ਅਤੇ ਆਮ ਨਾਗਰਿਕਾਂ ਤੋਂ ਇਸ ਸਵੱਛਤਾ ਮੁਹਿੰਮ ਵਿੱਚ ਆਪਣਾ ਭਰਪੂਰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਵੱਛਤਾ ਲਈ ਇੱਕ ਘੰਟੇ ਦਾ ਸ਼੍ਰਮਦਾਨ ਅੱਜ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਇਸ ਨੂੰ ਇੱਕ ਦਿਨ ਦੀ ਮੁਹਿੰਮ ਸਿਰਫ ਨਾ ਸਮਝਣ ਸਗੋ ਰੋਜਾਨਾ ਸਫਾਈ ਬਣਾਏ ਰੱਖਣ, ਤਾਂਹੀ ਸਾਡਾ ਆਲੇ ਦੁਆਲੇ, ਪਿੰਡ-ਸ਼ਹਿਰ ਤੇ ਸੂਬਾ ਸਵੱਛ ਹੋ ਪਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪੰਚਕੂਲਾ ਵੀ ਸਵੱਛਤਾ ਰੈਂਕਿੰਗ ਵਿੱਚ ਅਵੱਲ ਆਵੇ ਇਸ ਦੇ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸੈਕਟਰ-23 ਦੇ ਡੰਪਿੰਗ ਗਰਾਊਂਡ ਵਿੱਚ ਪਏ ਲਗਭਗ ਡੇਢ ਲੱਖ ਟਨ ਕੂੜੇ ਨੂੰ ਚੁੱਕਵਾ ਕੇ ਉਸ ਦਾ ਸਹੀ ਢੰਗ ਨਾਲ ਨਿਸਤਾਰਣ ਕੀਤਾ ਜਾਵੇਗਾ ਤਾਂ ਜੋ ਸ਼ਹਿਰ ਹੋਰ ਸਵੱਛ ਤੇ ਸੁੰਦਰ ਬਣੇ। ਊਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਪੌਧੇ ਲਗਾਉਣ ਅਤੇ ਉਨ੍ਹਾਂ ਦਾ ਸਰੰਖਣ ਵੀ ਕਰਨ। ਸਰਕਾਰ ਵੱਲੋਂ 2014 ਤੋਂ ਹੁਣ ਤੱਕ ਸੂਬੇ ਵਿੱਚ 18 ਕਰੋੜ ਪੌਧੇ ਲਗਾਏ ਗਏ ਹਨ। ਇਸ ਸਾਲ ਵੀ 2 ਕਰੋੜ 10 ਲੱਖ ਪੌਧੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੇੜ ਲਗਾਉਣ ਨਾਲ ਜਿੱਥੇ ਪ੍ਰਦੂਸ਼ਣ ਘੱਟ ਹੁੰਦਾ ਹੈ ਉੱਥੇ ਹਰਿਆਣਲੀ ਹੋਣ ਨਾਲ ਸਵੱਛਤਾ ਅਤੇ ਸੁੰਦਰਤਾ ਵੀ ਵੱਧਦੀ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2014 ਵਿੱਚ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਹਰਿਆਣਵਾਸੀਆਂ ਨੇ ਵੀ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਇਸ ਮੁਹਿੰਮ ‘ਤੇ ਪੂਰਾ ਧਿਆਨ ਦਿੱਤਾ ਹੈ। ਇਸੀ ਦਾ ਨਤੀਜਾ ਹੈ ਕਿ ਅੱਜ ਹਰਿਆਣਾ ਖੁੱਲੇ ਵਿੱਚ ਸ਼ੋਚ ਮੁਕਤ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੇ ਸਵੱਛਤਾ ਦੀ ਦਿਸ਼ਾ ਵਿੱਚ ਕਈ ਮੀਲ ਦੇ ਪੱਥਰ ਸਥਾਪਿਤ ਕੀਤੇ ਹਨ। ਸਵੱਛ ਭਾਰਤ ਮਿਸ਼ਨ ਤਹਿਤ ਆਯੋਜਿਤ ਸਵੱਛਤਾ ਸਰਵੇਖਣ -2024-25 ਵਿੱਚ ਹਰਿਆਣਾ ਸੂਬੇ ਦੇ ਦੋ ਸ਼ਹਿਰਾਂ ਨੂੰ ਕੌਮੀ ਪੱਧਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਪਿਛਲੇ 17 ੧ੁਲਾਈ ਨੁੰ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਚ ਆਯੋਜਿਤ ਸ਼ਾਨਦਾਰ ਸਮਾਰੋਹ ਵਿੱਚ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਜਿੱਥੇ ਕਰਨਾਲ ਨੂੰ ਸਵੱਛ ਸ਼ਹਿਰ ਪੁਰਸਕਾਰ ਪ੍ਰਦਾਨ ਕੀਤਾ, ਤਾਂ ਉੱਥੇ ਸੋਨੀਪਤ ਨੂੰ ਸਵੱਛਤਾ ਦਾ ਮਿਨਿਸਟਰਿਅਲ ਸਟਾਰ ਅਵਾਰਡ ਦਿੰਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2018 ਤੋਂ ਹੀ ਹਰਿਆਣਾ ਖੁੱਲੇ ਵਿੱਚ ਸ਼ੋਚ ਮੁਕਤ ਹੈ। ਸੂਬੇ ਦੇ 14 ਸ਼ਹਿਰੀ ਨਿਗਮ ਜੀਡੀਐਫ ++ ਲਤ। 99 ਸ਼ਹਿਰੀ ਨਿਗਮਾਂ ਨੂੰ ਓਡੀਐਫ + ਅਤੇ 34 ਸ਼ਹਿਰੀ ਨਿਗਮਾਂ ਨੂੰ ਓਡੀਐਫ ਵਜੋ ਪ੍ਰਮਾਣਿਤ ਕੀਤਾ ਗਿਆ ਹੈ। ਹਰਿਆਣਾ ਸੂਬੇ ਦੇ ਪਿੰਡਾਂ ਵਿੱਚ 7 ਲੱਖ 30 ਹਜਾਰ ਪਬਲਿਕ ਪਖਾਨਿਆਂ ਦਾ ਨਿਰਮਾਣ ਵੀ ਕਰਵਾਇਆ ਹੈ। ਸੂਬੇ ਦੇ ਸ਼ਹਿਰਾਂ ਵਿੱਚ 66,662 ਘਰਾਂ ਵਿੱਚ ਅਤੇ 2,334 ਕਮਿਊਨਿਟੀ ਤੇ ਲਗਭਗ 7 ਹਜਾਰ ਪਬਲਿਕ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ।
ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰ ਨੇ ਸ਼ਹਿਰਾਂ ਦੀ ਸਵੱਛਤਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਅਗਲੇ 6 ਮਹੀਨਿਆਂ ਵਿੱਚ ਸੂਬੇ ਦੇ ਸਾਰੇ ਸ਼ਹਿਰਾਂ ਨੂੰ ਸਾਫ-ਸੁਥਰਾ ਸ਼ਹਿਰ ਬਣਾਇਆ ਜਾਵੇਗਾ। ਇਸ ਦੇ ਲਈ ਵਿਭਾਗ ਵੱਲੋਂ ਕੂੜਾ ਇਕੱਠਾ ਕਰਨ ਅਤੇ ਨਿਸਤਾਰਣ ਦੇ ਕੰਮ ਨੂੰ ਇੱਕ ਮਿਸ਼ਨ ਮੋਡ ਵਿੱਚ ਕੀਤਾ ਜਾ ਰਿਹਾ ਹੈ।
ਇਸ ਮੌਕੇ ‘ਤੇ ਮੇਅਰ ਸ੍ਰੀ ਕੁਲਭੂਸ਼ਣ ਗੋਇਲ, ਵਿਧਾਨਸਭਾ ਦੇ ਸਾਬਕਾ ਸਪੀਕਰ ਸ੍ਰੀ ਗਿਆਨਚੰਦ ਗੁਪਤਾ, ਸ਼ਿਵਾਲਿਕ ਵਿਕਾਸ ਬੋਰਡ ਦੇ ਵਾਇਸ ਚੇਅਰਮੈਨ ਓਮਪ੍ਰਕਾਸ਼ ਦੇਵੀਨਗਰ, ਸ਼ਹਿਰੀ ਸਥਾਨਕ ਨਿਗਮ ਵਿਭਾਗ ਦੇ ਮਹਾਨਿਦੇਸ਼ਕ ਪੰਕਜ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਨਗਰ ਨਿਗਮ ਪੰਚਕੂਲਾ ਦੇ ਕਮਿਸ਼ਨਰ ਆਰ ਕੇ ਸਿੰਘ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।
Leave a Reply